| Song | Talash |
| Artist | Ashar (Feat. Drishhty Talwar) |
| Album | Talash [Single] |
| Written by | Sandhu Kuldeep |
| Produced by | AJ & Leaf Records |
Talash Ashar Lyrics
ਇਸ਼ਕ ਤੇਰੇ ਨੇ ਰੌਸ਼ਨ ਕੀਤਾ ਦਿਲ ਮੇਰੇ ਦਾ ਵੇਹੜਾ ਵੇ
ਦਿਲ ਕਰਦਾ ਦੇਆਂ ਵਾਰ ਤੇਰੇ ਤੋਂ ਜੋ ਕੁਝ ਵੀ ਆ ਮੇਰਾ ਵੇ
ਇਸ਼ਕ ਤੇਰੇ ਨੇ ਰੌਸ਼ਨ ਕੀਤਾ ਦਿਲ ਮੇਰੇ ਦਾ ਵੇਹੜਾ ਵੇ
ਦਿਲ ਕਰਦਾ ਦੇਆਂ ਵਾਰ ਤੇਰੇ ਤੋਂ ਜੋ ਕੁਝ ਵੀ ਆ ਮੇਰਾ ਵੇ
ਲੱਗੀ ਜਨਮਾਂ ਤੋਂ ਜਿਹੜੀ ਸੀ ਦਿਦਾਰ ਦੀ
ਰੂਹਾਂ ਦੀ ਪਿਆਸ ਮੁੱਕ ਗਈ
ਤੈਨੂੰ ਤੱਕਿਆ ਜਦੋਂ ਤੋਂ ਸੋਹਣੇ ਯਾਰ ਮੈਂ
ਨੈਣਾ ਦੀ ਤਲਾਸ਼ ਮੁੱਕ ਗਈ
ਤੈਨੂੰ ਤੱਕਿਆ ਜਦੋਂ ਤੋਂ ਸੋਹਣੇ ਯਾਰ ਮੈਂ
ਨੈਣਾ ਦੀ ਤਲਾਸ਼ ਮੁੱਕ ਗਈ
ਕਦ ਤੋਂ ਜ਼ਿੰਦਗੀ ਕੱਟਦੇ ਪਏ ਸੀ
ਖ਼ਵਾਬਾਂ ਵਿਚ ਵੀ ਕੱਲੇ
ਹੁਣ ਖ਼ਿਆਲਾਂ ਵਿਚ ਵੀ ਬੰਦੇ ਜੁਲਫ਼ ਤੇਰੀ ਦੇ ਛੱਲੇ
ਕਦ ਤੋਂ ਜ਼ਿੰਦਗੀ ਕੱਟਦੇ ਪਏ ਸੀ
ਖ਼ਵਾਬਾਂ ਵਿਚ ਵੀ ਕੱਲੇ
ਹੁਣ ਖ਼ਿਆਲਾਂ ਵਿਚ ਵੀ ਬੰਦੇ ਜੁਲਫ਼ ਤੇਰੀ ਦੇ ਛੱਲੇ
ਕਈ ਸਾਲਾਂ ਤੋਂ ਸੀ ਖੋਜ ਕਿਸੇ ਖਾਸ ਦੀ
ਤੇਰੇ ਤੇ ਆ ਕੇ ਖਾਸ ਮੁੱਕ ਗਈ
ਤੈਨੂੰ ਤੱਕਿਆ ਜਦੋਂ ਤੋਂ ਸੋਹਣੇ ਯਾਰ ਮੈਂ
ਨੈਣਾ ਦੀ ਤਲਾਸ਼ ਮੁੱਕ ਗਈ
ਤੈਨੂੰ ਤੱਕਿਆ ਜਦੋਂ ਤੋਂ ਸੋਹਣੇ ਯਾਰ ਮੈਂ
ਨੈਣਾ ਦੀ ਤਲਾਸ਼ ਮੁੱਕ ਗਈ
ਤੇਰੇ ਤੋਂ ਵੱਧ ਖਾਸ ਨਹੀਂ ਕੋਈ
ਸੌਂ ਅੱਲ੍ਹਾ ਦੀ ਤਾ ਲੈ ਦੇਵਾਂ
ਜੇ ਕੋਈ ਪੁੱਛੇ ਜੰਨਤ ਬਾਰੇ
ਬੱਸ ਮੈਂ ਤੇਰਾ ਨਾਂ ਲੈ ਦੇਵਾਂ
ਸੁਣਿਆ ਮੋਰ ਵੀ ਤੇਰੇ ਕੋਲੋਂ
ਪਹਿਲਾਂ ਪਾਉਣਾ ਸਿੱਖਦੇ
ਸੁਣਿਆ ਤੇਰੇ ਹਾਸੇ ਸੱਜਣਾ ਸੋਣਿਓਂ ਮਹਿੰਗੇ ਵਿਕਦੇ
ਸੁਣਿਆ ਮੈਂ ਦਰਗਾਹਾਂ ਵਾਂਗੂਂ ਤੈਨੂੰ ਮੱਥੇ ਟਿੱਪਦੇ
ਸੁਣਿਆ ਤੇਰੇ ਜਿਹੇ ਚਿਹਰੇ ਕਿਸੇ ਕਿਸੇ ਨੂੰ ਦਿੱਖਦੇ
ਕਿਆ ਹੀ ਗੱਲ ਹੈਂ ਤੂੰ ਸੰਧੂ ਕੁਲਦੀਪ ਵੇ
ਹੋਰਾਂ ਲਈ ਕਿਆ ਹੀ ਗੱਲ ਮੁੱਕ ਗਈ
ਤੇਰੇ ਨਾਲ ਪੂਰੇ ਹੋਈਏ
ਤੇਰੇ ਬਿਨਾਂ ਥੁੱਡ ਦੇ ਵੇ
ਮੰਗਾਂ ਬੱਸ ਖੈਰ ਮੈਂ ਤੇਰੀ
ਜਦੋਂ ਵੀ ਹੱਥ ਜੁੜਦੇ ਵੇ






